ਸਾਨੂੰ ਅਜਿਹਾ ਪ੍ਰੀਮੀਅਰ ਚਾਹੀਦਾ ਹੈ, ਜੋ ਸਾਡੇ ਪੱਖ ਵਿੱਚ ਹੋਵੇ। ਉਹ ਹਨ David Eby (ਡੇਵਿਡ ਈਬੀ)

ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਚੁੱਕੇ ਠੋਸ ਕਦਮ

ਹੈੱਲਥ ਕੇਅਰ

ਅਸੀਂ 800 ਤੋਂ ਵੱਧ ਨਵੇਂ ਫੈਮਿਲੀ ਡਾਕਟਰਾਂ ਨੂੰ ਭਰਤੀ ਕੀਤਾ ਹੈ ਅਤੇ ਅਸੀਂ UBC ਮੈਡੀਕਲ ਸਕੂਲ ਵਿੱਚ ਅਤੇ ਸਰੀ ਵਿੱਚ ਨਵੇਂ ਖੁਲਣ ਵਾਲੇ SFU ਸਰੀ ਮੈਡੀਕਲ ਸਕੂਲ ਵਿੱਚ ਸੈਂਕੜੇ ਹੋਰ ਲੋਕਾਂ ਨੂੰ ਟ੍ਰੇਨ ਕਰ ਰਹੇ ਹਾਂ।

ਅਸੀਂ:

  • 6,300 ਨਵੀਆਂ ਨਰਸਾਂ ਨੂੰ ਭਰਤੀ ਕੀਤਾ ਹੈ
  • ਬੀਸੀ ਵਿੱਚ ਕੰਮ ਕਰਨ ਲਈ ਅੰਤਰਰਾਸ਼ਟਰੀ ਟ੍ਰੇਨਡ 2,000 ਤੋਂ ਵੱਧ ਨਵੀਆਂ ਨਰਸਾਂ ਅਤੇ 900 ਡਾਕਟਰਾਂ ਨੂੰ ਲਾਇਸੰਸ ਦਿੱਤਾ ਹੈ।
  • ਨਵੇਂ ਹਸਪਤਾਲ ਬਣਾਏ ਹਨ — ਬੀਸੀ ਭਰ ਵਿੱਚ 29 ਨਵੇਂ ਅਤੇ ਐਕਸਪੈਂਡ ਕੀਤੇ ਹੋਏ ਹਸਪਤਾਲਾਂ ਦੇ ਨਾਲ ਹੀ ਕੈਂਸਰ-ਸੈਂਟਰ ਅਤੇ ਲੌਂਗ ਟਰਮ ਕੇਅਰ ਹੋਮਸ ਵੀ ਹਨ।
  • ਵੇਟਿੰਗ ਟਾਇਮਸ ਨੂੰ ਘਟਾਇਆ: ਕੈਨੇਡਾ ਵਿੱਚ ਬੀਸੀ, ਚੂਲ਼ੇ ਅਤੇ ਗੋਡੇਆਂ ਦੇ ਬਦਲਾਵ ਅਤੇ ਐਮ ਆਰ ਆਈ ਲਈ ਦੂਜਾ-ਸਭ ਤੋਂ ਘੱਟ ਵੇਟਿੰਗ ਟਾਇਮ ਵਾਲਾ ਸੂਬਾ ਹੈ

John Rustad (ਜੌਨ ਰਸਟੈਡ) ਅਤੇ ਉਹਨਾਂ ਦੀ ਬੀਸੀ ਕੰਜ਼ਰਵੇਟਿਵਸ ਦੀ ਯੋਜਨਾ ਹੈ ਕਿ ਉਹ ਬੀਸੀ ਦੀ ਹੈੱਲਥ ਕੇਅਰ ਵਿੱਚ $4.1 ਬਿਲੀਅਨ ਦੀ ਕਟੌਤੀ ਕਰਨਗੇ, ਜਿਸਦਾ ਮਤਲਬ ਹੈ ਡਾਕਟਰਾਂ ਅਤੇ ਨਰਸਾਂ ਨੂੰ ਨੌਕਰੀਓਂ ਕੱਢਣਾ ਅਤੇ ਵੇਟਿੰਗ ਟਾਇਮਸ ਨੂੰ ਹੱਦੋਂ ਬਾਰ ਵਧਾਉਣਾ।

ਹੈੱਲਥ ਕੇਅਰ ਵਿੱਚ ਕਟੌਤੀਆਂ ਕਰਨ ਦਾ ਜੌਨ ਰਸਟੈਡ ਦਾ 20-ਸਾਲ ਦਾ ਰਿਕਾਰਡ ਹੈ। ਜਦੋਂ ਉਹ ਸਰਕਾਰ ਵਿੱਚ ਸੀ, ਉਸਨੇ ਹੈੱਲਥ ਕੇਅਰ ਵਰਕਰਾਂ ਨੂੰ ਨੌਕਰੀਓਂ ਕੱਢਿਆ ਸੀ ਅਤੇ ਹਜ਼ਾਰਾਂ ਐਮ ਆਰ ਆਈ ਅਤੇ ਸਰਜਰੀਆਂ ਨੂੰ ਘਟਾ ਦਿੱਤਾ ਸੀ, ਜਿਸਦੀ ਲੋਕਾਂ ਨੂੰ ਜ਼ਰੂਰਤ ਸੀ।

ਅਸੀਂ ਰਸਟੈਡ ਨੂੰ ਪਹਿਲਾਂ ਵਾਂਗ ਹੈੱਲਥ ਕੇਅਰ ਵਿੱਚ ਕੋਈ ਕਟੌਤੀ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ।

ਕਮਿਊਨਟੀ ਦੀ ਸੁਰੱਖਿਆ

ਡੇਵਿਡ ਈਬੀ ਅਤੇ ਬੀਸੀ ਐਨਡੀਪੀ ਬ੍ਰਿਟਿਸ਼ ਕੋਲੰਬੀਆ ਭਰ ਵਿੱਚ ਕਮਿਊਨਟੀਆਂ ਨੂੰ ਸੁਰੱਖਿਅਤ ਅਤੇ ਮਹਿਫ਼ੂਜ਼ ਰੱਖਣ ਲਈ ਵਚਨਬੱਧ ਹਨ। ਅਸੀਂ ਲੋਕਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਅਤੇ ਆਪਣੇ ਆਂਢ-ਗੁਆਂਢ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਾਂ:

  • ਇਸ ਕੰਮ ਨੂੰ ਸਿਰੇ ਚਾੜ੍ਹਣ ਲਈ 250 ਤੋਂ ਵੱਧ ਪੁਲਿਸ ਅਫ਼ਸਰਾਂ ਨੂੰ ਭਰਤੀ ਕਰਨਾ ਅਤੇ ਬੰਦੂਕਾਂ, ਗੈਂਗਾਂ ਅਤੇ ਨਸ਼ਿਆਂ ਖ਼ਿਲਾਫ਼ ਠੋਸ ਕਦਮ ਚੁੱਕਣ ਲਈ ਪੁਲਿਸ ਨਾਲ ਮਿਲਕੇ ਨਵੀਆਂ ਸਪੈਸ਼ਲਾਇਜ਼ਡ ਟੀਮਾਂ ਬਣਾਉਣੀਆਂ।
  • ਵਾਰ-ਵਾਰ ਜੁਰਮ ਕਰਨ ਵਾਲੇ ਮੁਜਰਮਾਂ ਨੂੰ ਸਾਡੀਆਂ ਸੜਕਾਂ ਤੋਂ ਦੂਰ ਰੱਖਣ ਲਈ ਫੈਡਰਲ ਸਰਕਾਰ ਉਤੇ ਜ਼ਮਾਨਤ ਦੇ ਨਿਯਮਾਂ ਨੂੰ ਬਦਲਾਉਣ ਲਈ ਦਬਾਅ ਪਾਉਣਾ।।
  • ਸੰਗਠਿਤ ਜੁਰਮ ਅਤੇ ਮਨੀ-ਲੌਂਡ੍ਰਿੰਗ ਖ਼ਿਲਾਫ਼ ਠੋਸ ਕਦਮ ਚੁੱਕਦਿਆਂ ਮੁਜਰਮਾਂ ਦੀਆਂ ਜਾਇਦਾਦਾਂ ਅਤੇ ਜ਼ਮੀਨਾਂ ਨੂੰ ਜ਼ਬਤ ਕਰਨਾ।
  • ਜੁਰਮ ਦੇ ਸ਼ਿਕਾਰ ਲੋਕਾਂ ਅਤੇ ਪਰਿਵਾਰ ਦੇ ਬਚੇ ਹੋਏ ਜੀਆਂ ਲਈ ਸੇਵਾਵਾਂ ਨੂੰ ਮਜ਼ਬੂਤ ਕਰਨਾ।

ਪਰ ਸੰਗਠਿਤ ਜੁਰਮ ਦਾ ਸਫ਼ਾਇਆ ਕਰਨ ਬਜਾਏ, ਜੌਨ ਰਸਟੈਡ ਹੈੱਲਥ ਕੇਅਰ, ਰਿਹਾਇਸ਼, ਅਤੇ ਇਲਾਜ ਵਰਗੀਆਂ ਸੇਵਾਵਾਂ ਨੂੰ ਕੱਟਣਾ ਚਾਹੁੰਦਾ ਹੈ, ਜੋ ਜੁਰਮ ਨੂੰ ਰੋਕਣ ਅਤੇ ਕਮਿਊਨਟੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀਆਂ ਹਨ। ਉਹ ਨਤੀਜਿਆਂ ਨਾਲ ਨਜਿੱਠਣ ਲਈ ਪੁਲਿਸ ਨੂੰ ਇਕੱਲੇ ਛੱਡਣਾ ਚਾਹੁੰਦਾ ਹੈ। ਹਾਲਾਂਕਿ ਸਰਕਾਰ ਵਿੱਚ ਹੁੰਦਿਆਂ ਹੋਇਆਂ ਵੀ, ਓਹਨੇ ਸਾਡੀਆਂ ਸੜਕਾਂ 'ਤੇ ਗੈਂਗਾਂ, ਬੰਦੂਕਾਂ ਅਤੇ ਜ਼ਹਿਰੀਲੀਆਂ ਡਰੱਗਾਂ ਵਿੱਚ ਹਿੱਸਾ ਪਾਉਣ ਵਾਲੀ ਮਨੀ-ਲੌਂਡ੍ਰਿੰਗ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਸੀ। ਅਤੇ ਓਹਨੇ ਜੁਰਮ ਦੀ ਰੋਕਥਾਮ ਕਰਨ ਅਤੇ ਪੀੜਤ ਲੋਕਾਂ ਦੀਆਂ ਸੇਵਾਵਾਂ ਲਈ ਫ਼ੰਡਿੰਗ ਵਿੱਚ ਵੀ ਕਟੌਤੀ ਕੀਤੀ ਸੀ।

ਰਹਿਣ ਵਾਲੇ ਘਰ

ਅਸੀਂ ਮੁਨਾਫ਼ੇਖੋਰਾਂ 'ਤੇ ਰੋਕ ਲਾਕੇ, ਰੁਕਾਵਟਾਂ ਨੂੰ ਹਟਾਕੇ ਅਤੇ ਕਨਸਟ੍ਰਕਸ਼ਨ ਦੇ ਕੰਮਾਂ ਵਿਚ ਆਉਣ ਵਾਲੇ ਅੜਿੱਕਿਆਂ ਨਾਲ ਨਜਿੱਠਕੇ ਘਰਾਂ ਦੀਆਂ ਕੀਮਤਾਂ ਨਾਲ ਨਜਿੱਠ ਰਹੇ ਹਾਂ:

  1. ਸਾਡੇ ਸਪੈਕਿਊਲੇਸ਼ਨ ਟੈਕਸ ਨੇ 20,000 ਤੋਂ ਵੱਧ ਖਾਲੀ ਪਏ ਕੌਂਡੋਜ਼ ਨੂੰ ਲੋਕਾਂ ਲਈ ਘਰਾਂ ਵਿੱਚ ਬਦਲ ਦਿੱਤਾ ਹੈ।
  2. ਅਸੀਂ ਇੱਕ ਨਵਾਂ ਫ਼ਲਿੱਪਿੰਗ ਟੈਕਸ ਲਿਆ ਰਹੇ ਹਾਂ, ਤਾਂ ਜੋ ਪਰਿਵਾਰਾਂ ਨੂੰ ਹਾਉਸ ਫ਼ਲਿੱਪਰਾਂ ਨਾਲ ਮੁਕਾਬਲਾ ਨਾ ਕਰਨਾ ਪਏ।
  3. AirBNBs 'ਤੇ ਪਾਬੰਦੀ ਲਾਕੇ (ਨਾਂ ਕਿ ਖ਼ਤਮ ਕਰਕੇ), ਅਸੀਂ ਹਜ਼ਾਰਾਂ ਯੂਨਿਟਾਂ ਨੂੰ ਲੋਕਾਂ ਲਈ ਘਰਾਂ ਵਿੱਚ ਬਦਲ ਰਹੇ ਹਾਂ।
  4. ਅਸੀਂ ਲੋਕਲ ਸਰਕਾਰਾਂ ਦੀਆਂ ਰੁਕਾਵਟਾਂ ਨੂੰ ਹਟਾਕੇ, ਟਾਊਨਹਾਊਸ, ਡੂਪਲੈਕਸ ਅਤੇ ਟ੍ਰਾਈਪਲੈਕਸ ਵਰਗੀਆਂ ਛੋਟੀਆਂ ਮਲਟੀ-ਯੂਨਿਟ ਇਮਾਰਤਾਂ ਨੂੰ ਮੁਮਕਿਨ ਬਣਾ ਰਹੇ ਹਾਂ।
  5. ਅਸੀਂ ਸੈਕੰਡਰੀ ਅਤੇ ਬੇਸਮੈਂਟ ਸਵੀਟਾਂ ਬਣਾਉਣ ਨੂੰ ਅਤੇ ਕਿਰਾਏ 'ਤੇ ਦੇਣ ਨੂੰ ਆਸਾਨ ਬਣਾ ਰਹੇ ਹਾਂ।

ਘਰਾਂ ਦੀ ਉਸਾਰੀ ਰਿਕਾਰਡ ਉੱਚਾਈ 'ਤੇ ਹੈ, ਅਤੇ ਅਸੀਂ ਹੁਣ ਉਸਨੂੰ ਰੋਕਣ ਨਹੀਂ ਦੇ ਸਕਦੇ। ਜੌਨ ਰਸਟੈਡ ਅਤੇ ਉਸਦੇ ਬੀਸੀ ਕੰਜ਼ਰਵੇਟਿਵ ਸਾਡੀ ਤਰੱਕੀ ਨੂੰ ਖਤਰੇ ਵਿੱਚ ਪਾ ਰਹੇ ਹਨ - ਇਹ ਕਹਿੰਦੇ ਹੋਏ ਕਿ ਉਹ ਡੇਵਿਡ ਈਬੀ ਦੀ ਹਾਊਸਿੰਗ ਐਕਸ਼ਨ ਪਲਾਨ ਅਤੇ ਆਮ ਪਰਿਵਾਰਾਂ ਲਈ ਬਣ ਰਹੇ ਲੱਖਾਂ ਮੁਨਾਸਿਬ ਨਵੇਂ ਘਰਾਂ ਨੂੰ ਰੱਦ ਕਰ ਦੇਣਗੇ।

ਰਹਿਣ ਸਹਿਣ ਦੇ ਖਰਚਿਆਂ ਨੂੰ ਨਜਿੱਠਣ ਲਈ ਚੁੱਕੇ ਠੋਸ ਕਦਮ

ਵਿਆਜ ਦੀਆਂ ਵੱਧ ਦਰਾਂ ਅਤੇ ਦੁਨੀਆ ਭਰ ਦੀ ਮਹਿੰਗਾਈ ਦੇ ਦਬਾਅ ਨੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਡੇਵਿਡ ਈਬੀ ਅਤੇ ਬੀਸੀ ਐਨਡੀਪੀ ਨੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਸਾਹਮਣੇ ਚਿੰਤਾ ਨੂੰ ਸੁਲਝਾਉਣ ਲਈ ਕਈ ਠੋਸ ਕਦਮ ਚੁੱਕੇ ਹਨ।

  • ਅਸੀਂ ICBC ਦੀਆਂ ਦਰਾਂ ਵਿੱਚ ਇੱਕ ਸਾਲ ਤੱਕ $500 ਦੀ ਕਟੌਤੀ ਕੀਤੀ ਅਤੇ ਫਿਰ ਉਹਨਾਂ ਦਰਾਂ ਨੂੰ ਫ੍ਰੀਜ਼ ਕਰ ਦਿੱਤਾ। ਫਿਰ 2021 ਤੋਂ ICBC ਗਾਹਕਾਂ ਨੂੰ $530 ਦੀ ਰੀਬੇਟ ਮਿਲ ਗਈ ਸੀ।
  • ਅਸੀਂ ਬੀਸੀ ਹਾਈਡਰੋ ਦੀਆਂ ਦਰਾਂ ਨੂੰ ਅਲਬਰਟਾ ਦੇ ਰੇਟਾਂ ਦੇ ਅੱਧ ਤੋਂ ਵੀ ਘੱਟ ਕਰ ਦਿੱਤਾ ਹੈ।
  • ਅਸੀਂ MSP ਪ੍ਰੀਮੀਅਮ ਖ਼ਤਮ ਕਰ ਦਿੱਤੇ ਹਨ, ਇਸ ਨਾਲ ਇੱਕ ਪਰਿਵਾਰ ਨੂੰ ਸਲਾਨਾ $1,800 ਦੀ ਬਚਤ ਹੋਈ ਹੈ – ਜੋ ਕਿ ਬੀਸੀ ਦੇ ਇਤਿਹਾਸ ਵਿੱਚ ਆਮ ਲੋਕਾਂ ਲਈ ਸਭ ਤੋਂ ਵੱਡੀਆਂ ਟੈਕਸ ਕਟੌਤੀਆਂ ਵਿੱਚੋਂ ਇੱਕ ਹੈ!
  • ਅਸੀਂ ਪ੍ਰਿਸਕ੍ਰਿਪਸ਼ਨ ਵਾਲਾ ਬਰਥ ਕੰਟਰੋਲ ਮੁਫ਼ਤ ਕਰ ਦਿੱਤਾ ਹੈ, ਇਸ ਨਾਲ ਲਗਭਗ 300,000 ਲੋਕਾਂ ਨੂੰ ਸਲਾਨਾ ਅੰਦਾਜ਼ਨ $300 ਦੀ ਬਚਤ ਹੋ ਰਹੀ ਹੈ।
  • ਅਸੀਂ ਬੀਸੀ ਫੈਮਿਲੀ ਬੈਨੀਫਿਟ ਨੂੰ ਦੁਗਣੇ ਨਾਲੋਂ ਵੱਧ ਕਰ ਦਿੱਤਾ ਹੈ ਅਤੇ ਇਹ ਬੈਨੀਫਿਟ ਲਗਭਗ 200,000 ਹੋਰ ਪਰਿਵਾਰਾਂ ਨੂੰ ਦਿੱਤਾ ਗਿਆ ਹੈ।
  • ਅਸੀਂ ਚਾਈਲਡ ਕੇਅਰ ਦਾ ਖ਼ਰਚਾ ਲਗਭਗ ਅੱਧਾ (ਪਰਿਵਾਰਾਂ ਨੂੰ ਪ੍ਰਤੀ ਬੱਚਾ $900/ਮਹੀਨਾ ਤੱਕ ਦੀ ਬਚਤ) ਕਰ ਦਿੱਤਾ ਹੈ।
  • ਅਸੀਂ 12 ਸਾਲ ਅਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਪਬਲਿਕ ਟ੍ਰਾਂਜ਼ਿਟ ਮੁਫ਼ਤ ਕਰ ਦਿੱਤੀ ਹੈ।

ਇਹਨਾਂ ਕਦਮਾਂ ਕਰਕੇ ਬੀਸੀ ਵਿੱਚ ਬੇਰੋਜ਼ਗਾਰੀ ਸਭ ਤੋਂ ਘਟ ਹੈ ਅਤੇ ਸਾਰਿਆਂ ਸੂਬਿਆਂ ਵਿਚੋਂ ਤਨਖਾਹਾਂ ਦਾ ਵਾਧਾ ਬੀਸੀ ਦਾ ਸਭ ਤੋਂ ਮਜ਼ਬੂਤ ਹੈ।

ਜੌਨ ਰਸਟੈਡ ਦੇ ਬੀਸੀ ਕੰਜ਼ਰਵੇਟਿਵਜ਼ ਦਾ ਰਿਕਾਰਡ ਸਪੱਸ਼ਟ ਹੈ - ਉਹ ਤੁਹਾਨੂੰ ਮਹਿੰਗੇ ਪੈਣਗੇ। ਰਸਟੈਡ ਪਹਿਲਾਂ ਤੋਂ ਹੀ ICBC ਦਰਾਂ ਵਿੱਚ $500 ਵਾਧੇ ਦੀ ਯੋਜਨਾ ਬਣਾ ਰਿਹਾ ਹੈ, ਅਤੇ ਉਸਦੇ ਕਈ ਕੰਜ਼ਰਵੇਟਿਵ ਉਮੀਦਵਾਰਾਂ ਨੇ ਅਨੁਚਿਤ ਬ੍ਰਿਜ ਟੋਲਾਂ ਦਾ ਸਮਰਥਨ ਕੀਤਾ। ਉਹ ਤੁਹਾਡੇ ਲਈ ਅਤੇ ਸਾਡੀ ਆਰਥਿਕਤਾ ਲਈ ਠੀਕ ਨਹੀਂ ਹੈ।