BC NDP

ਆਪਣੇ ਮਾਪਿਆਂ ਦੀ ਚਾਰ ਬੱਚਿਆਂ ਦੀ ਔਲਾਦ ਵਿੱਚੋਂ ਸਭ ਤੋਂ ਛੋਟਾ ਜੌਹਨ 1959 ਵਿੱਚ ਪੈਦਾ ਹੋਇਆ ਸੀ। ਉਹ ਅਜੇ 18 ਮਹੀਨਿਆਂ ਦਾ ਹੀ ਸੀ ਕਿ ਜਦੋਂ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਮਾਂ ਅਚਾਨਕ ਇਕੱਲੀ ਰਹਿ ਗਈ ਸੀ, ਘਰ ਪਰਿਵਾਰ ਨੂੰ ਚਲਦਾ ਰੱਖਣ ਲਈ ਬਿਲਕੁਲ ਬੇਸਹਾਰਾ।
ਜਿੰਦਗੀ ਦੇ ਸਫਰ ਦੌਰਾਨ ਜੋ ਲੋਕ ਮੈਨੂੰ ਮਿਲੇ, ਉਹਨਾਂ ਨੇ ਹੀ ਮੈਨੂੰ ਉਹ ਕੁਝ ਬਣਾਇਆ ਹੈ, ਜੋ ਮੈਂ ਅੱਜ ਹਾਂ। ਕਈ ਮਹਾਨ ਸ਼ਖਸੀਅਤਾਂ ਮੇਰੀਆਂ ਰੋਲ ਮਾਡਲ ਹਨ, ਕਈ ਚੰਗੇ ਉਸਤਾਦ ਮੈਨੂੰ ਮਿਲੇ ਅਤੇ ਫੇਰ ਜਾਣੋ ਕਿਸਮਤ ਨੇ ਵੀ ਕੁਝ ਸਾਥ ਦਿੱਤਾ। ਅਤੇ ਹੁਣ ਇੱਕ ਰਾਜਨੀਤਕ ਲਹਿਰ ਦਾ ਲੀਡਰ ਹੁੰਦਿਆਂ ਹੋਇਆਂ ਮੈਂ ਇਹ ਸਾਰਾ ਰਿਣ ਚੁਕਾਉਣਾ ਲੋੜਦਾ ਹਾਂ।
ਔਖਿਆਈਆਂ ਤੇ ਤੰਗੀਆਂ ਸਮੇਂ ਕਮਿਊੁਨਿਟੀ ਦੇ ਮੈਂਬਰ ਛੋਟੇ ਬੱਚਿਆਂ ਵਾਲੇ ਹੌਰਗਨ ਪਰਿਵਾਰ ਦੀ ਮਦਦ 'ਤੇ ਆਏ। ਉਹ ਕ੍ਰਿਸਮਿਸ ਮੌਕੇ ਤੁਹਫੇ ਲਿਆਉਣ ਵਰਗੀਆਂ ਮਿਹਰਬਾਨੀਆਂ ਦੇ ਨਾਲ ਨਾਲ ਜਦੋਂ ਵੀ ਲੋੜ ਪਈ, ਉਹਨਾਂ ਦੇ ਨਾਲ ਖੜਦੇ ਰਹੇ। ਉਸਦੀ ਮਾਂ ਕੋਲ ਪੂਰੇ ਸਮੇਂ ਦੀ ਨੌਕਰੀ ਸੀ ਜਿੱਥੇ ਬਕਾਇਦਾ ਯੂਨੀਅਨ ਵੀ ਸੀ। ਤਦ ਵੀ ਚਾਰ ਬੱਚਿਆਂ ਨਾਲ ਟੱਬਰ ਪਾਲਣਾ ਉਸ ਲਈ ਬੜਾ ਮੁਸ਼ਕਿਲ ਸੀ। ਉਦੋਂ ਘਰ ਵਿੱਚ ਨਿੱਕੇ ਜੌਹਨ ਦਾ ਬੇਬੀ ਸਿਟਰ ਅਕਸਰ ਟੀ ਵੀ ਹੀ ਹੁੰਦਾ। ਉਸਦੇ ਮਨਪਸੰਦ ਸ਼ੋਅ ਹੁੰਦੇ ਸਨ 'ਸਟਾਰ ਟਰੈਕ' ਅਤੇ 'ਗਿਲੀਗਨਜ਼ ਆਈਲੈਂਡ'। ਆਪਣੇ ਪਰਿਵਾਰ ਦੇ ਸੀਮਤ ਵਸੀਲਿਆਂ ਦੇ ਬਾਵਜੂਦ ਜੌਹਨ ਦ੍ਰਿੜ ਸੀ ਕਿ ਉਸਨੇ ਯੁਨੀਵਰਸਿਟੀ ਦੀ ਪੜਾਈ ਜਰੂਰ ਕਰਨੀ ਸੀ। ਇਸ ਲਈ ਪੈਸੇ ਜੁਟਾਉਣ ਵਾਸਤੇ ਉਸਨੇ ਅਖਬਾਰਾਂ ਵੰਡਣ, ਵੇਟਰ ਬਣਨ ਅਤੇ ਡਲਿਵਰੀ ਟਰੱਕ ਚਲਾਉਣ ਵਰਗੇ ਕਿੰਨੇ ਹੀ ਕੰਮ ਕੀਤੇ। ਪਰ ਜਿਸ ਨੌਕਰੀ ਨੇ ਉਸਦੀ ਜ਼ਿੰਦਗੀ ਵਿੱਚ ਸਭ ਤੋਂ ਵਧੇਰੇ ਪ੍ਰਭਾਵ ਛੱਡਿਆ, ਉਹ ਸੀ ਸੈਂਟਰਲ ਬੀ ਸੀ ਦੇ ਸਾਗਰ ਤਟ ਦੀ ਖੁਰਦਰੀ ਧਰਤੀ ਉੱਤੇ ਪੈਂਦੇ ਦੂਰ ਦੁਰਾਡੇ ਦੇ ਇਕ ਨਿੱਕੇ ਜਿਹੇ ਪਿੰਡ ਓਸ਼ਨ ਫਾਲਜ਼ ਦੀ ਪਲਪ ਮਿਲ ਵਿਚ ਕੰਮ ਕਰਨਾ।
ਜਦ ਕਦੇ ਮੈਂ ਕਿਸੇ ਪਲਪ ਮਿਲ ਸ਼ਹਿਰ ਵਿਚ ਜਾਂਦਾ ਹਾਂ ਤਾਂ ਮੈਂ ਡੂੰਘੇ ਸਾਹ ਲੈ ਕੇ ਉੱਥੋਂ ਦੀ ਹਵਾ ਨੂੰ ਆਪਣੇ ਅੰਦਰ ਭਰਦਾ ਹਾਂ। ਇੰਝ ਮੈਨੂੰ ਆਪਣੀ ਜਵਾਨੀ ਦਾ ਬਹੁਤ ਸਾਰਥਕ ਸਮਾਂ ਚੇਤੇ ਆਉਦਾ ਹੈ।
ਟਰਿੰਟ ਯੁਨੀਵਰਸਿਟੀ ਵਿਚ ਜਮਾਤਾਂ ਵਿੱਚ ਜਾਣ ਦੇ ਦੂਜੇ ਦਿਨ ਜੌਹਨ ਦਾ ਆਪਣੀ ਪਿਆਰੀ ਐਲੀ ਨਾਲ ਮੇਲ ਹੋਇਆ। ਸ਼ਹਿਰ ਨੂੰ ਜਾਂਦੀ ਬੱਸ 'ਤੇ ਇਕੱਠਿਆਂ ਸਫਰ ਕਰਦਿਆਂ ਜੌਹਨ ਨੇ ਐਲੀ ਨੂੰ ਪੁੱਛਿਆ ਕਿ ਕੀ ਉਸ ਸ਼ਾਮ ਉਹ ਉਸਦੇ ਨਾਲ ਜਾਣ ਲਈ ਤਿਆਰ ਹੈ? ਐਲੀ ਨੇ ਆਖਿਆ, ਹਾਂ । ਅਤੇ ਉਸ ਦਿਨ ਤੋਂ ਲੈ ਕੇ ਉਹ ਇਕੱਠੇ ਚਲੇ ਆ ਰਹੇ ਹਨ।
ਮੇਰੀ ਜਿੰਦਗੀ ਵਿੱਚ ਜੋ ਕੁਝ ਵੀ ਚੰਗਾ ਵਾਪਰਿਆ ਹੈ, ਉਸ ਸਭ ਦਾ ਸਿਖਰ ਹੈ ਐਲੀ ਨਾਲ ਮਿਲਾਪ।
ਆਸਟਰੇਲੀਆ ਵਿਚ ਢਾਈ ਵਰ੍ਹਿਆਂ ਦੇ ਹਨੀਮੂਨ ਮਗਰੋਂ ਜਦੋਂ ਆਪਣੀ ਐਮ ਏ ਦੀ ਪੜਾਈ ਪੂਰੀ ਕਰ ਲਈ ਤਾਂ ਉਹ ਕੈਨੇਡਾ ਪਰਤ ਆਏ ਜਿੱਥੇ ਉਹਨਾਂ ਦੇ ਘਰ ਦੋ ਪੁੱਤਰਾਂ, ਨੇਟ ਅਤੇ ਐਵਨ, ਦਾ ਸ਼ੁਭ ਆਗਮਨ ਹੋਇਆ।
ਜਦੋਂ ਐਲੀ ਨੇ ਮੈਨੂੰ ਆਪਣੇ ਗਰਭਵਤੀ ਹੋਣ ਬਾਰੇ ਦੱਸਿਆ ਤਾਂ ਉਹ ਖੀਵੀ ਹੋਈ ਪਈ ਸੀ। ਮੈਂ ਸੁਣ ਕੇ ਡੁੰਨਵੱਟਾ ਹੋ ਗਿਆ ਸੀ ਕਿਉਂਕਿ ਮੈਨੁੰ ਕੁਝ ਵੀ ਨਹੀਂ ਸੀ ਪਤਾ ਕਿ ਕੀ ਕਰਾਂ। ਹੁਣ ਮੈਂ ਬੱਚਿਆਂ ਨੂੰ ਉਡੀਕਦੇ ਨੌਜਵਾਨ ਜੋੜਿਆਂ ਨੂੰ ਵੇਖਦਾ ਹੋਇਆ ਚਿਤਵਦਾ ਹਾਂ ਕਿ 'ਠੀਕ, ਹੁਣ ਤੁਸੀਂ ਸਹਿਮੇ ਹੋਏ ਹੋ, ਪਰ ਡਰੋ ਨਾ, ਸਭ ਠੀਕ ਹੋ ਜਾਵੇਗਾ। ਬੱਸ ਤੁਸੀਂ ਉਹਨਾਂ ਨੂੰ ਪਿਆਰ ਕਰਨਾ ਹੈ ਅਤੇ ਜਦੋਂ ਵੀ ਉਹਨਾਂ ਨੂੰ ਤੁਹਾਡੀ ਲੋੜ ਹੋਵੇ, ਤੁਸੀਂ ਬਹੁੜਨਾਂ ਹੈ।
ਜੌਹਨ ਨੇ ਕਿੰਨੇ ਸਾਲਾਂ ਤਕ ਸਰਕਾਰ ਵਿਚ ਅਤੇ ਕਈ ਕਾਰੋਬਾਰਾਂ ਵਿਚ ਕੰਮ ਕੀਤਾ। ਸਾਲ 2004 ਵਿਚ ਇਕ ਦਿਨ ਗੱਭਰੂ ਨੇਟ ਦੇ ਇਕ ਸਾਥੀ ਨੇ ਜੌਹਨ ਨੂੰ ਟੀਵੀ ਅੱਗੇ ਬੈਠਿਆਂ ਲਿਬਰਲਾਂ ਵਲੋਂ ਕੀਤੀ ਕਿਸੇ ਗੱਲ ਕਰਕੇ ਤਕਲੀਫ ਵਿਚ ਚੀਖਦਿਆਂ ਵੇਖਿਆ। ਉਸਨੇ ਜੌਹਨ ਨੂੰ ਵਖਤ ਵਿਚ ਪਾ ਦਿੱਤਾ ਤੇ ਪੁੱਛਿਆ ਕਿ 'ਤੁਸੀਂ ਇਸਦੇ ਬਾਰੇ ਕੀ ਕਰ ਰਹੇ ਹੋ? ਜੌਹਨ ਨੇ ਆਪਣੇ ਪੁੱਤਰਾਂ ਅਤੇ ਉਨਾਂ ਦੇ ਮਿੱਤਰਾਂ ਦਾ ਚੈਲਿੰਜ ਮਨਜ਼ੂਰ ਕਰਦਿਆਂ ਉਹਨਾਂ ਨੂੰ ਕਿਹਾ ਕਿ ਚਲੋ ਸ਼ੁਰੂ ਕਰਦੇ ਹਾਂ, ਦੇਵੋ ਮੇਰਾ ਸਾਥ। ਮਈ 2005 ਵਿੱਚ ਜੌਹਨ ਚੋਣ ਮੈਦਾਨ ਵਿੱਚ ਨਿਤਰਿਆ ਅਤੇ ਜਿੱਤ ਹਾਸਲ ਕਰਕੇ ਵਾਅਨ ਡੀ ਫੀਉਕਾ ਹਲਕੇ ਤੋਂ ਐਮ ਐਲ ਏ ਬਣਿਆ। ਵਿਧਾਨ ਸਭਾ ਵਿੱਚ ਉਹ ਸਮੁੱਚੇ ਬੀ ਸੀ ਦੇ ਲੋਕਾਂ ਅਤੇ ਖਾਸ ਕਰਕੇ ਆਪਣੇ ਇਲਾਕੇ ਅਤੇ ਉੱਥੋਂ ਦੇ ਵਸਨੀਕਾ ਦੇ ਹੱਕਾਂ ਦੀ ਡਟ ਕੇ ਪੈਰਵੀ ਕਰਨ ਵਾਲੇ ਵਜੋਂ ਸਾਹਮਣੇ ਆਇਆ। ਅਗਲੇ ਕੁਝ ਵਰ੍ਹਿਆਂ ਵਿਚ ਉਸਨੇ ਦੋ ਪ੍ਰਾਈਵੇਟ ਮੈਂਬਰ ਬਿੱਲ ਲਿਆਂਦੇ, ਜਿੰਨਾਂ ਰਾਹੀਂ ਸਰਕਾਰੀ ਪਾਰਦਰਸ਼ਤਾ ਵਿਚ ਬਿਹਤਰੀ ਆਉਣੀ ਸੀ ਅਤੇ ਖਪਤਕਾਰਾਂ ਦੇ ਹਿਤਾਂ ਦੀ ਰਾਖੀ ਹੋਣੀ ਸੀ। ਲਿਬਰਲਾਂ ਦੀ ਬਹੁਸੰਮਤੀ ਨੇ ਦੋਵੇਂ ਹੀ ਬਿੱਲ ਠੁਕਰਾ ਦਿਤੇ। ਸਾਲ 2008 ਵਿਚ ਜੌਹਨ ਮੋਢੇ ਦੀ ਤਕਲੀਫ ਕਰਕੇ ਡਾਕਟਰ ਕੋਲ ਗਿਆ। ਰੁਟੀਨ ਚੈਕਅੱਪ ਤੋਂ ਬਾਅਦ ਪਤਾ ਲੱਗਿਆ ਕਿ ਮਾਮਲਾ ਤਾਂ ਕਿਤੇ ਜ਼ਿਆਦਾ ਨਾਜ਼ੁਕ ਹੈ: ਬਲੈਡਰ ਕੈਂਸਰ ਦਾ।
ਮੇਰੀ ਸਿਹਤ ਸੰਭਾਲ ਦੀ ਵਿਥਿਆ ਖੁਸ਼ਗਵਾਰ ਹੈ, ਮੈਂ ਰੋਗ ਮੁਕਤ ਹੋ ਗਿਆ। ਪਰ ਇਕ ਐਮ ਐਲ ਏ ਵਜੋਂ ਮੈਂ ਸਿਹਤ ਸੇਵਾਵਾਂ ਦੀ ਸਥਿਤੀ ਬਾਰੇ ਲੋਕਾਂ ਤੋਂ ਅਨੇਕਾਂ ਦੁਖਾਂਤਕ ਕਥਾਵਾਂ ਸੁਣਦਾ ਹਾਂ, ਜੋ ਮੇਰੇ ਵਾਂਗ ਖੁਸ਼ਕਿਸਮਤ ਨਹੀਂ ਰਹੇ।
ਜਦੋਂ ਬੀ ਸੀ ਲਿਬਰਲ ਵਿਧਾਨਕਾਰਾਂ ਨੇ ਵੋਟਾਂ ਪਾ ਕੇ ਐਮ ਐਲ ਏ ਦੀਆਂ ਤਨਖਾਹਾਂ ਵਿਚ 29% ਦਾ ਵਾਧਾ ਕੀਤਾ ਤਾਂ ਬੀ ਸੀ ਐਨ ਡੀ ਪੀ ਦੇ ਆਪਣੇ ਹੋਰ ਸਭਨਾਂ ਸਾਥੀ ਵਿਧਾਨਕਾਰਾਂ ਵਾਂਗ ਉਸਨੇ ਇਹ ਵਧਾਈ ਹੋਈ ਰਕਮ ਸਥਾਨਕ ਚੈਰਿਟੀ ਨੂੰ ਦੇਣ ਦਾ ਨਿਰਣਾ ਲਿਆ।
ਮੈਂ ਆਪਣੀ ਮਾਂ ਤੋਂ ਸਿਖਿਆ ਹੈ: ਜੇ ਤੁਸੀਂ ਬੇਇਨਸਾਫੀ ਹੁੰਦੀ ਵੇਖਦੇ ਹੋ ਤਾਂ ਉਸਦੇ ਖਿਲਾਫ ਬੋਲੋ। ਉਸ ਬੇਇਨਸਾਫੀ ਵਲੋਂ ਮੂੰਹ ਨਾ ਫੇਰੋ ਅਤੇ ਨਾ ਹੀ ਆਪਣੀ ਦੂਜੀ ਗੱਲ ਅੱਗੇ ਕਰੋ। ਸਗੋਂ ਉਸਦੇ ਵਿਰੁੱਧ ਡਟੋ ਅਤੇ ਹਾਲਾਤ ਵਿਚ ਤਬਦੀਲੀ ਲਿਆਓ।
ਸਾਲ 2009 ਵਿੱਚ ਜੌਹਨ ਵਾਅਨ ਡੀ ਫੀਉੁਕਾ ਦੇ ਨਵੇਂ ਬਣੇ ਹਲਕੇ ਤੋਂ ਦੁਬਾਰਾ ਐਮ ਐਲ ਏ ਚੁਣਿਆ ਗਿਆ। ਐਨਰਜੀ ਅਤੇ ਮਾਈਨਿੰਗ ਲਈ ਵਿਰੋਧੀ ਧਿਰ ਦੇ ਬੁਲਾਰੇ ਵਜੋਂ ਜੌਹਨ ਆਮ ਪਰਿਵਾਰਾਂ ਦੇ ਹਿਤਾਂ ਦੀ ਰਾਖੀ ਕਰਦਾ ਹੋਇਆ ਬੀ ਸੀ ਹਾਈਡਰੋ ਦੇ ਦਰਾਂ ਵਿਚ ਕਟੌਤੀ ਦੀ ਖਾਤਰ ਲੜ ਰਿਹਾ ਸੀ। ਸਾਲ 2011 ਵਿਚ ਜੌਹਨ ਵਿਧਾਨ ਸਭਾ ਵਿਚ ਐਨ ਡੀ ਪੀ ਦਾ ਹਾਉਸ ਲੀਡਰ ਬਣ ਗਿਆ। 2014 ਵਿਚ ਜੌਹਨ ਬੀ ਸੀ ਐਨ ਡੀ ਪੀ ਦਾ ਲੀਡਰ ਬਣਿਆ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਜੌਹਨ ਨੇ ਆਮ ਲੋਕਾਂ ਦੇ ਹਿਤਾਂ ਨਾਲ ਜੁੜੇ ਮੁੱਦਿਆਂ 'ਤੇ ਲਗਾਤਾਰ ਡਟਵੀਂ ਲੜਾਈ ਲੜੀ ਹੈ, ਜਿਵੇਂ ਕਿ ਜ਼ਿੰਦਗੀ ਨੂੰ ਜੀਣਯੋਗ ਤੇ ਸੁਖਾਵੀਂ ਬਣਾਉਣਾ, ਰਿਹਾਇਸ਼ੀ ਮਕਾਨਾਂ ਨੂੰ ਲੋਕਾਂ ਦੀ ਪਹੁੰਚ ਵਿਚ ਲਿਆਉਣਾ, ਧਨੀਆਂ ਦੀਆਂ ਸਿਆਸੀ ਡੋਨੇਸ਼ਨਾਂ ਉਤੇ ਪਾਬੰਦੀ ਲਾਉਣਾ, ਸਕੂਲੀ ਫੰਡਾਂ ਵਿਚ ਕਟੌਤੀ ਦੇ ਵਿਰੁਧ ਡਟਣਾ ਅਤੇ ਬਜ਼ੁਰਗਾਂ ਦੀ ਬਿਹਤਰ ਸੇਵਾ ਸੰਭਾਲ ਲਈ ਆਵਾਜ਼ ਉਠਾਉਣਾ। ਸਾਲ 2017 ਵਿਚ ਉਹ ਪ੍ਰੀਮੀਅਰ ਦੇ ਅਹੁਦੇ ਲਈ ਮੈਦਾਨ ਵਿਚ ਨਿਤਰਿਆ ਹੋਇਆ ਹੈ। ਹੁਣ ਸਮਾਂ ਹੈ ਅਗਲਾ ਕਾਂਡ ਸ਼ੁਰੂ ਕਰਨ ਦਾ। ਆਓ ਰਲਕੇ ਇਹ ਨਵਾਂ ਕਾਂਡ ਰਚੀਏ।

ਜੌਹਨ ਹੌਰਗਨ ਤੁਹਾਡੇ ਲਈ ਕੰਮ ਕਰ ਰਿਹਾ ਹੈ।.

ਜੌਹਨ ਨੇ ਆਪਣੀ ਜਿੰæਦਗੀ ਦਾ ਬਹੁਤਾ ਸਮਾਂ ਵੈਨਕੂਵਰ ਆਈਲੈਂਡ ਉਪਰ ਬਿਤਾਇਆ ਹੈ। ਸਾਲ 2005 ਤੋਂ ਲੈ ਕੇ ਉਹ ਐਮ ਐਲ ਏ ਚੱਲਿਆ ਆ ਰਿਹਾ ਹੈ। ਸਾਲ 2014 ਵਿੱਚ ਉਹ ਪਾਰਟੀ ਦਾ ਲੀਡਰ ਚੁਣਿਆ ਗਿਆ ਸੀ। ਜੌਹਨ ਸਭ ਤੋਂ ਪਹਿਲੀ ਗੱਲ ੁਤੁਹਾਨੂੰ ਇਹ ਦੱਸਦਾ ਹੈ ਕਿ ਉਸਦੀ ਜ਼ਿੰਦਗੀ ਵਿੱਚਲੀ ਬਹੁਤ ਸਾਰੀ ਸਫਲਤਾ ਪਿੱਛੇ ਉਹ ਵਿਸ਼ਵਾਸ਼ ਹੈ ਜੋ ਹੋਰਨਾ ਨੇ ਉਸਤੇ ਕੀਤਾ ਹੈ। ਅਤੇ ਉਦਾਰਤਾ ਨਾਲ ਦਿੱਤੇ ਇਸ ਤੋਹਫੇ ਨੂੰ ਪਰਤਵੇਂ ਰੂਪ ਵਿੱਚ ਮੋੜਨ ਲਈ ਉਹ ਬੀ ਸੀ ਦੇ ਲੋਕਾਂ ਅੱਗੇ ਵਚਨਵੱਧ ਹੈ।

ਇੱਕ ਪਤੀ, ਬਾਪ, ਸਾਬਕਾ ਮਿਲ ਵਰਕਰ ਅਤੇ ਕੈਂਸਰ ਉਤੇ ਜੇਤੂ ਮਨੁੱਖ ਹੈ ਬੀ ਸੀ ਦੀ ਨਿਉ ਡੈਮੋਕ੍ਰੈਟਿਕ ਪਾਰਟੀ ਦਾ ਲੀਡਰ ਜੌਹਨ ਹੌਰਗਨ।

ਆਪਣੇ ਮਾਪਿਆਂ ਦੀ ਚਾਰ ਬੱਚਿਆਂ ਦੀ ਔਲਾਦ ਵਿੱਚੋਂ ਸਭ ਤੋਂ ਛੋਟਾ ਜੌਹਨ 1959 ਵਿੱਚ ਪੈਦਾ ਹੋਇਆ ਸੀ।

ਉਹ ਅਜੇ 18 ਮਹੀਨਿਆਂ ਦਾ ਹੀ ਸੀ ਕਿ ਜਦੋਂ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਮਾਂ ਅਚਾਨਕ ਇਕੱਲੀ ਰਹਿ ਗਈ ਸੀ, ਘਰ ਪਰਿਵਾਰ ਨੂੰ ਚਲਦਾ ਰੱਖਣ ਲਈ ਬਿਲਕੁਲ ਬੇਸਹਾਰਾ।

ਜਿੰਦਗੀ ਦੇ ਸਫਰ ਦੌਰਾਨ ਜੋ ਲੋਕ ਮੈਨੂੰ ਮਿਲੇ, ਉਹਨਾਂ ਨੇ ਹੀ ਮੈਨੂੰ ਉਹ ਕੁਝ ਬਣਾਇਆ ਹੈ, ਜੋ ਮੈਂ ਅੱਜ ਹਾਂ। ਕਈ ਮਹਾਨ ਸ਼ਖਸੀਅਤਾਂ ਮੇਰੀਆਂ ਰੋਲ ਮਾਡਲ ਹਨ, ਕਈ ਚੰਗੇ ਉਸਤਾਦ ਮੈਨੂੰ ਮਿਲੇ ਅਤੇ ਫੇਰ ਜਾਣੋ ਕਿਸਮਤ ਨੇ ਵੀ ਕੁਝ ਸਾਥ ਦਿੱਤਾ। ਅਤੇ ਹੁਣ ਇੱਕ ਰਾਜਨੀਤਕ ਲਹਿਰ ਦਾ ਲੀਡਰ ਹੁੰਦਿਆਂ ਹੋਇਆਂ ਮੈਂ ਇਹ ਸਾਰਾ ਰਿਣ ਚੁਕਾਉਣਾ ਲੋੜਦਾ ਹਾਂ।

ਔਖਿਆਈਆਂ ਤੇ ਤੰਗੀਆਂ ਸਮੇਂ ਕਮਿਊੁਨਿਟੀ ਦੇ ਮੈਂਬਰ ਛੋਟੇ ਬੱਚਿਆਂ ਵਾਲੇ ਹੌਰਗਨ ਪਰਿਵਾਰ ਦੀ ਮਦਦ 'ਤੇ ਆਏ। ਉਹ ਕ੍ਰਿਸਮਿਸ ਮੌਕੇ ਤੁਹਫੇ ਲਿਆਉਣ ਵਰਗੀਆਂ ਮਿਹਰਬਾਨੀਆਂ ਦੇ ਨਾਲ ਨਾਲ ਜਦੋਂ ਵੀ ਲੋੜ ਪਈ, ਉਹਨਾਂ ਦੇ ਨਾਲ ਖੜਦੇ ਰਹੇ।

ਉਸਦੀ ਮਾਂ ਕੋਲ ਪੂਰੇ ਸਮੇਂ ਦੀ ਨੌਕਰੀ ਸੀ ਜਿੱਥੇ ਬਕਾਇਦਾ ਯੂਨੀਅਨ ਵੀ ਸੀ। ਤਦ ਵੀ ਚਾਰ ਬੱਚਿਆਂ ਨਾਲ ਟੱਬਰ ਪਾਲਣਾ ਉਸ ਲਈ ਬੜਾ ਮੁਸ਼ਕਿਲ ਸੀ। ਉਦੋਂ ਘਰ ਵਿੱਚ ਨਿੱਕੇ ਜੌਹਨ ਦਾ ਬੇਬੀ ਸਿਟਰ ਅਕਸਰ ਟੀ ਵੀ ਹੀ ਹੁੰਦਾ। ਉਸਦੇ ਮਨਪਸੰਦ ਸ਼ੋਅ ਹੁੰਦੇ ਸਨ 'ਸਟਾਰ ਟਰੈਕ' ਅਤੇ 'ਗਿਲੀਗਨਜ਼ ਆਈਲੈਂਡ'।

ਆਪਣੇ ਪਰਿਵਾਰ ਦੇ ਸੀਮਤ ਵਸੀਲਿਆਂ ਦੇ ਬਾਵਜੂਦ ਜੌਹਨ ਦ੍ਰਿੜ ਸੀ ਕਿ ਉਸਨੇ ਯੁਨੀਵਰਸਿਟੀ ਦੀ ਪੜਾਈ ਜਰੂਰ ਕਰਨੀ ਸੀ।

ਇਸ ਲਈ ਪੈਸੇ ਜੁਟਾਉਣ ਵਾਸਤੇ ਉਸਨੇ ਅਖਬਾਰਾਂ ਵੰਡਣ, ਵੇਟਰ ਬਣਨ ਅਤੇ ਡਲਿਵਰੀ ਟਰੱਕ ਚਲਾਉਣ ਵਰਗੇ ਕਿੰਨੇ ਹੀ ਕੰਮ ਕੀਤੇ। ਪਰ ਜਿਸ ਨੌਕਰੀ ਨੇ ਉਸਦੀ ਜ਼ਿੰਦਗੀ ਵਿੱਚ ਸਭ ਤੋਂ ਵਧੇਰੇ ਪ੍ਰਭਾਵ ਛੱਡਿਆ, ਉਹ ਸੀ ਸੈਂਟਰਲ ਬੀ ਸੀ ਦੇ ਸਾਗਰ ਤਟ ਦੀ ਖੁਰਦਰੀ ਧਰਤੀ ਉੱਤੇ ਪੈਂਦੇ ਦੂਰ ਦੁਰਾਡੇ ਦੇ ਇਕ ਨਿੱਕੇ ਜਿਹੇ ਪਿੰਡ ਓਸ਼ਨ ਫਾਲਜ਼ ਦੀ ਪਲਪ ਮਿਲ ਵਿਚ ਕੰਮ ਕਰਨਾ।

ਜਦ ਕਦੇ ਮੈਂ ਕਿਸੇ ਪਲਪ ਮਿਲ ਸ਼ਹਿਰ ਵਿਚ ਜਾਂਦਾ ਹਾਂ ਤਾਂ ਮੈਂ ਡੂੰਘੇ ਸਾਹ ਲੈ ਕੇ ਉੱਥੋਂ ਦੀ ਹਵਾ ਨੂੰ ਆਪਣੇ ਅੰਦਰ ਭਰਦਾ ਹਾਂ। ਇੰਝ ਮੈਨੂੰ ਆਪਣੀ ਜਵਾਨੀ ਦਾ ਬਹੁਤ ਸਾਰਥਕ ਸਮਾਂ ਚੇਤੇ ਆਉਦਾ ਹੈ।

ਟਰਿੰਟ ਯੁਨੀਵਰਸਿਟੀ ਵਿਚ ਜਮਾਤਾਂ ਵਿੱਚ ਜਾਣ ਦੇ ਦੂਜੇ ਦਿਨ ਜੌਹਨ ਦਾ ਆਪਣੀ ਪਿਆਰੀ ਐਲੀ ਨਾਲ ਮੇਲ ਹੋਇਆ।

ਸ਼ਹਿਰ ਨੂੰ ਜਾਂਦੀ ਬੱਸ 'ਤੇ ਇਕੱਠਿਆਂ ਸਫਰ ਕਰਦਿਆਂ ਜੌਹਨ ਨੇ ਐਲੀ ਨੂੰ ਪੁੱਛਿਆ ਕਿ ਕੀ ਉਸ

ਸ਼ਾਮ ਉਹ ਉਸਦੇ ਨਾਲ ਜਾਣ ਲਈ ਤਿਆਰ ਹੈ? ਐਲੀ ਨੇ ਆਖਿਆ, ਹਾਂ । ਅਤੇ ਉਸ ਦਿਨ ਤੋਂ ਲੈ ਕੇ ਉਹ ਇਕੱਠੇ ਚਲੇ ਆ ਰਹੇ ਹਨ।

ਮੇਰੀ ਜਿੰਦਗੀ ਵਿੱਚ ਜੋ ਕੁਝ ਵੀ ਚੰਗਾ ਵਾਪਰਿਆ ਹੈ, ਉਸ ਸਭ ਦਾ ਸਿਖਰ ਹੈ ਐਲੀ ਨਾਲ ਮਿਲਾਪ।

ਆਸਟਰੇਲੀਆ ਵਿਚ ਢਾਈ ਵਰ੍ਹਿਆਂ ਦੇ ਹਨੀਮੂਨ ਮਗਰੋਂ ਜਦੋਂ ਆਪਣੀ ਐਮ ਏ ਦੀ ਪੜਾਈ ਪੂਰੀ ਕਰ ਲਈ ਤਾਂ ਉਹ ਕੈਨੇਡਾ ਪਰਤ ਆਏ ਜਿੱਥੇ ਉਹਨਾਂ ਦੇ ਘਰ ਦੋ ਪੁੱਤਰਾਂ, ਨੇਟ ਅਤੇ ਐਵਨ, ਦਾ ਸ਼ੁਭ ਆਗਮਨ ਹੋਇਆ।

ਜਦੋਂ ਐਲੀ ਨੇ ਮੈਨੂੰ ਆਪਣੇ ਗਰਭਵਤੀ ਹੋਣ ਬਾਰੇ ਦੱਸਿਆ ਤਾਂ ਉਹ ਖੀਵੀ ਹੋਈ ਪਈ ਸੀ। ਮੈਂ ਸੁਣ ਕੇ ਡੁੰਨਵੱਟਾ ਹੋ ਗਿਆ ਸੀ ਕਿਉਂਕਿ ਮੈਨੁੰ ਕੁਝ ਵੀ ਨਹੀਂ ਸੀ ਪਤਾ ਕਿ ਕੀ ਕਰਾਂ। ਹੁਣ ਮੈਂ ਬੱਚਿਆਂ ਨੂੰ ਉਡੀਕਦੇ ਨੌਜਵਾਨ ਜੋੜਿਆਂ ਨੂੰ ਵੇਖਦਾ ਹੋਇਆ ਚਿਤਵਦਾ ਹਾਂ ਕਿ 'ਠੀਕ, ਹੁਣ ਤੁਸੀਂ ਸਹਿਮੇ ਹੋਏ ਹੋ, ਪਰ ਡਰੋ ਨਾ, ਸਭ ਠੀਕ ਹੋ ਜਾਵੇਗਾ। ਬੱਸ ਤੁਸੀਂ ਉਹਨਾਂ ਨੂੰ ਪਿਆਰ ਕਰਨਾ ਹੈ ਅਤੇ ਜਦੋਂ ਵੀ ਉਹਨਾਂ ਨੂੰ ਤੁਹਾਡੀ ਲੋੜ ਹੋਵੇ, ਤੁਸੀਂ ਬਹੁੜਨਾਂ ਹੈ।

ਜੌਹਨ ਨੇ ਕਿੰਨੇ ਸਾਲਾਂ ਤਕ ਸਰਕਾਰ ਵਿਚ ਅਤੇ ਕਈ ਕਾਰੋਬਾਰਾਂ ਵਿਚ ਕੰਮ ਕੀਤਾ।

ਸਾਲ 2004 ਵਿਚ ਇਕ ਦਿਨ ਗੱਭਰੂ ਨੇਟ ਦੇ ਇਕ ਸਾਥੀ ਨੇ ਜੌਹਨ ਨੂੰ ਟੀਵੀ ਅੱਗੇ ਬੈਠਿਆਂ ਲਿਬਰਲਾਂ ਵਲੋਂ ਕੀਤੀ ਕਿਸੇ ਗੱਲ ਕਰਕੇ ਤਕਲੀਫ ਵਿਚ ਚੀਖਦਿਆਂ ਵੇਖਿਆ। ਉਸਨੇ ਜੌਹਨ ਨੂੰ ਵਖਤ ਵਿਚ ਪਾ ਦਿੱਤਾ ਤੇ ਪੁੱਛਿਆ ਕਿ 'ਤੁਸੀਂ ਇਸਦੇ ਬਾਰੇ ਕੀ ਕਰ ਰਹੇ ਹੋ? ਜੌਹਨ ਨੇ ਆਪਣੇ ਪੁੱਤਰਾਂ ਅਤੇ ਉਨਾਂ ਦੇ ਮਿੱਤਰਾਂ ਦਾ ਚੈਲਿੰਜ ਮਨਜ਼ੂਰ ਕਰਦਿਆਂ ਉਹਨਾਂ ਨੂੰ ਕਿਹਾ ਕਿ ਚਲੋ ਸ਼ੁਰੂ ਕਰਦੇ ਹਾਂ, ਦੇਵੋ ਮੇਰਾ ਸਾਥ।

ਮਈ 2005 ਵਿੱਚ ਜੌਹਨ ਚੋਣ ਮੈਦਾਨ ਵਿੱਚ ਨਿਤਰਿਆ ਅਤੇ ਜਿੱਤ ਹਾਸਲ ਕਰਕੇ ਵਾਅਨ ਡੀ ਫੀਉਕਾ ਹਲਕੇ ਤੋਂ ਐਮ ਐਲ ਏ ਬਣਿਆ।

ਵਿਧਾਨ ਸਭਾ ਵਿੱਚ ਉਹ ਸਮੁੱਚੇ ਬੀ ਸੀ ਦੇ ਲੋਕਾਂ ਅਤੇ ਖਾਸ ਕਰਕੇ ਆਪਣੇ ਇਲਾਕੇ ਅਤੇ ਉੱਥੋਂ ਦੇ ਵਸਨੀਕਾ ਦੇ ਹੱਕਾਂ ਦੀ ਡਟ ਕੇ ਪੈਰਵੀ ਕਰਨ ਵਾਲੇ ਵਜੋਂ ਸਾਹਮਣੇ ਆਇਆ। ਅਗਲੇ ਕੁਝ ਵਰ੍ਹਿਆਂ ਵਿਚ ਉਸਨੇ ਦੋ ਪ੍ਰਾਈਵੇਟ ਮੈਂਬਰ ਬਿੱਲ ਲਿਆਂਦੇ, ਜਿੰਨਾਂ ਰਾਹੀਂ ਸਰਕਾਰੀ ਪਾਰਦਰਸ਼ਤਾ ਵਿਚ ਬਿਹਤਰੀ ਆਉਣੀ ਸੀ ਅਤੇ ਖਪਤਕਾਰਾਂ ਦੇ ਹਿਤਾਂ ਦੀ ਰਾਖੀ ਹੋਣੀ ਸੀ। ਲਿਬਰਲਾਂ ਦੀ ਬਹੁਸੰਮਤੀ ਨੇ ਦੋਵੇਂ ਹੀ ਬਿੱਲ ਠੁਕਰਾ ਦਿਤੇ।

ਸਾਲ 2008 ਵਿਚ ਜੌਹਨ ਮੋਢੇ ਦੀ ਤਕਲੀਫ ਕਰਕੇ ਡਾਕਟਰ ਕੋਲ ਗਿਆ। ਰੁਟੀਨ ਚੈਕਅੱਪ ਤੋਂ ਬਾਅਦ ਪਤਾ ਲੱਗਿਆ ਕਿ ਮਾਮਲਾ ਤਾਂ ਕਿਤੇ ਜ਼ਿਆਦਾ ਨਾਜ਼ੁਕ ਹੈ: ਬਲੈਡਰ ਕੈਂਸਰ ਦਾ।

ਮੇਰੀ ਸਿਹਤ ਸੰਭਾਲ ਦੀ ਵਿਥਿਆ ਖੁਸ਼ਗਵਾਰ ਹੈ, ਮੈਂ ਰੋਗ ਮੁਕਤ ਹੋ ਗਿਆ। ਪਰ ਇਕ ਐਮ ਐਲ ਏ ਵਜੋਂ ਮੈਂ ਸਿਹਤ ਸੇਵਾਵਾਂ ਦੀ ਸਥਿਤੀ ਬਾਰੇ ਲੋਕਾਂ ਤੋਂ ਅਨੇਕਾਂ ਦੁਖਾਂਤਕ ਕਥਾਵਾਂ ਸੁਣਦਾ ਹਾਂ, ਜੋ ਮੇਰੇ ਵਾਂਗ ਖੁਸ਼ਕਿਸਮਤ ਨਹੀਂ ਰਹੇ।

ਜਦੋਂ ਬੀ ਸੀ ਲਿਬਰਲ ਵਿਧਾਨਕਾਰਾਂ ਨੇ ਵੋਟਾਂ ਪਾ ਕੇ ਐਮ ਐਲ ਏ ਦੀਆਂ ਤਨਖਾਹਾਂ ਵਿਚ 29% ਦਾ ਵਾਧਾ ਕੀਤਾ ਤਾਂ ਬੀ ਸੀ ਐਨ ਡੀ ਪੀ ਦੇ ਆਪਣੇ ਹੋਰ ਸਭਨਾਂ ਸਾਥੀ ਵਿਧਾਨਕਾਰਾਂ ਵਾਂਗ ਉਸਨੇ ਇਹ ਵਧਾਈ ਹੋਈ ਰਕਮ ਸਥਾਨਕ ਚੈਰਿਟੀ ਨੂੰ ਦੇਣ ਦਾ ਨਿਰਣਾ ਲਿਆ।

ਮੈਂ ਆਪਣੀ ਮਾਂ ਤੋਂ ਸਿਖਿਆ ਹੈ: ਜੇ ਤੁਸੀਂ ਬੇਇਨਸਾਫੀ ਹੁੰਦੀ ਵੇਖਦੇ ਹੋ ਤਾਂ ਉਸਦੇ ਖਿਲਾਫ ਬੋਲੋ। ਉਸ ਬੇਇਨਸਾਫੀ ਵਲੋਂ ਮੂੰਹ ਨਾ ਫੇਰੋ ਅਤੇ ਨਾ ਹੀ ਆਪਣੀ ਦੂਜੀ ਗੱਲ ਅੱਗੇ ਕਰੋ। ਸਗੋਂ ਉਸਦੇ ਵਿਰੁੱਧ ਡਟੋ ਅਤੇ ਹਾਲਾਤ ਵਿਚ ਤਬਦੀਲੀ ਲਿਆਓ।

ਸਾਲ 2009 ਵਿੱਚ ਜੌਹਨ ਵਾਅਨ ਡੀ ਫੀਉੁਕਾ ਦੇ ਨਵੇਂ ਬਣੇ ਹਲਕੇ ਤੋਂ ਦੁਬਾਰਾ ਐਮ ਐਲ ਏ ਚੁਣਿਆ ਗਿਆ।

ਐਨਰਜੀ ਅਤੇ ਮਾਈਨਿੰਗ ਲਈ ਵਿਰੋਧੀ ਧਿਰ ਦੇ ਬੁਲਾਰੇ ਵਜੋਂ ਜੌਹਨ ਆਮ ਪਰਿਵਾਰਾਂ ਦੇ ਹਿਤਾਂ ਦੀ ਰਾਖੀ ਕਰਦਾ ਹੋਇਆ ਬੀ ਸੀ ਹਾਈਡਰੋ ਦੇ ਦਰਾਂ ਵਿਚ ਕਟੌਤੀ ਦੀ ਖਾਤਰ ਲੜ ਰਿਹਾ ਸੀ। ਸਾਲ 2011 ਵਿਚ ਜੌਹਨ ਵਿਧਾਨ ਸਭਾ ਵਿਚ ਐਨ ਡੀ ਪੀ ਦਾ ਹਾਉਸ ਲੀਡਰ ਬਣ ਗਿਆ।

2014 ਵਿਚ ਜੌਹਨ ਬੀ ਸੀ ਐਨ ਡੀ ਪੀ ਦਾ ਲੀਡਰ ਬਣਿਆ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਜੌਹਨ ਨੇ ਆਮ ਲੋਕਾਂ ਦੇ ਹਿਤਾਂ ਨਾਲ ਜੁੜੇ ਮੁੱਦਿਆਂ 'ਤੇ ਲਗਾਤਾਰ ਡਟਵੀਂ ਲੜਾਈ ਲੜੀ ਹੈ, ਜਿਵੇਂ ਕਿ ਜ਼ਿੰਦਗੀ ਨੂੰ ਜੀਣਯੋਗ ਤੇ ਸੁਖਾਵੀਂ ਬਣਾਉਣਾ, ਰਿਹਾਇਸ਼ੀ ਮਕਾਨਾਂ ਨੂੰ ਲੋਕਾਂ ਦੀ ਪਹੁੰਚ ਵਿਚ ਲਿਆਉਣਾ, ਧਨੀਆਂ ਦੀਆਂ ਸਿਆਸੀ ਡੋਨੇਸ਼ਨਾਂ ਉਤੇ ਪਾਬੰਦੀ ਲਾਉਣਾ, ਸਕੂਲੀ ਫੰਡਾਂ ਵਿਚ ਕਟੌਤੀ ਦੇ ਵਿਰੁਧ ਡਟਣਾ ਅਤੇ ਬਜ਼ੁਰਗਾਂ ਦੀ ਬਿਹਤਰ ਸੇਵਾ ਸੰਭਾਲ ਲਈ ਆਵਾਜ਼ ਉਠਾਉਣਾ।

ਸਾਲ 2017 ਵਿਚ ਉਹ ਪ੍ਰੀਮੀਅਰ ਦੇ ਅਹੁਦੇ ਲਈ ਮੈਦਾਨ ਵਿਚ ਨਿਤਰਿਆ ਹੋਇਆ ਹੈ।

ਹੁਣ ਸਮਾਂ ਹੈ ਅਗਲਾ ਕਾਂਡ ਸ਼ੁਰੂ ਕਰਨ ਦਾ। ਆਓ ਰਲਕੇ ਇਹ ਨਵਾਂ ਕਾਂਡ ਰਚੀਏ।

It’s time for the next chapter. Let’s write it together.

Join John and the BC NDP as we make our government work for people again.